ਚਰਿਤ੍ਰੋਪਖ੍ਯਾਨ ਚਰਿਤ੍ਰ ਚਾਰ ਸੌ ਦੋਇ (੪੦੨) – Charitropakhyan charitra 402
ਚਰਿਤ੍ਰ ਤੀਨ ਸੌ ਪਚੀਸ – ਕਥਾ ਕਾਮ ਵਾਸਨਾ ਵਿੱਚ ਕਿਵੇਂ ਇੱਕ ਰਾਜਾ ਤ੍ਰੀਆ ਚਰਿੱਤਰ ਦੇ ਵੱਸ ਵਿੱਚ ਹੋ ਜਾਂਦਾ ਹੈ… (ਗੁਰੂ ਗੋਬਿੰਦ ਸਿੰਘ ਜੀ॥ ਚਰਿਤ੍ਰੋਪਖ੍ਯਾਨ ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ)
ਅਫਜੂੰ॥ ਚੌਪਈ॥ ਚਿੰਜੀ ਸਹਰ ਬਸਤ ਹੈ ਜਹਾ॥ ਚਿੰਗਸ ਸੈਨ ਨਰਾਧਿਪ ਤਹਾ॥ ਗੈਹਰ ਮਤੀ ਨਾਰਿ ਤਿਹ ਕਹਿਯਤ॥ ਜਿਹ ਸਮ ਸੁਰ ਪੁਰ ਨਾਰਿ ਨ ਲਹਿਯਤ॥੧॥ – ਚਿੰਜੀ ਸ਼ਹਿਰ ਵਿੱਚ ਚਿੰਗਸ ਨਾਮ ਦਾ ਰਾਜਾ ਰਹਿੰਦਾ ਸੀ। ਉਸੇ ਸ਼ਹਿਰ ਵਿੱਚ ਗਹਿਰ ਮਤੀ ਨਾਮ ਦੀ ਇਸਤ੍ਰੀ ਵੀ ਰਹਿੰਦੀ ਸੀ ਜੋ ਬਹੁਤ ਹੀ ਕਾਮਾਤੁਰ ਸੀ। ਉਹ ਐਸੀ ਸੁੰਦਰ ਇਸਤ੍ਰੀ ਸੀ ਜੋ ਦੇਵਤਿਆਂ ਦੇ ਸ਼ਹਿਰ ਵਿੱਚ ਵੀ ਨਹੀਂ ਮਿਲਦੀ।
ਸਹਰ ਸੁਰੇਸ੍ਵਾਵਤੀ ਬਿਰਾਜੈ॥ ਜਾ ਕੌ ਨਿਰਖਿ ਇੰਦ੍ਰ ਪੁਰ ਲਾਜੈ॥ ਬਲਵੰਡ ਸਿੰਘ ਸਾਹ ਇਕ ਸੁਨਿਯਤ॥ ਜਿਹ ਸਮਾਨ ਜਗ ਔਰ ਨ ਗੁਨਿਯਤ॥੨॥ – ਇੰਜ ਲਗਦਾ ਸੀ ਕੇ ਸਰਸਵਤੀ ਆਪ ਮੁਹਰੇ ਖੜੀ ਹੋਵੇ। ਜਿਸਨੂੰ ਵੇਖ ਕੇ ਇੰਦਰ ਦੇ ਸ਼ਹਿਰ ਦੀਆਂ ਇਸਤ੍ਰੀਆਂ ਵੀ ਫਿੱਕੀਆਂ ਲੱਗਣ। ਬਲਵੰਡ ਸਿੰਘ ਨਾਮ ਦਾ ਇੱਕ ਬਹੁਤ ਹੀ ਬਹਾਦਰ ਅਤੇ ਗੁਣਵਾਨ ਯੋਧਾ ਸੀ ਜਿਸ ਵਰਗਾ ਹੋਰ ਕੋਈ ਜਗਤ ਵਿੱਚ ਨਹੀਂ ਸੀ।
ਸਦਾ ਕੁਅਰਿ ਤਿਹ ਸੁਤਾ ਭਨਿਜੈ॥ ਚੰਦ੍ਰ ਸੂਰ ਲਖਿ ਜਾਹਿ ਅਰੁਝੈ॥ ਅਪ੍ਰਮਾਨ ਦੁਤਿ ਜਾਤ ਨ ਕਹੀ॥ ਜਾਨੁਕ ਫੂਲਿ ਚੰਬੇਲੀ ਰਹੀ॥੩॥ – ਉਹ ਸਦਾ ਕੁਆਰੀ ਵਰਗੀ ਲੱਗਦੀ ਸੀ, ਚੰਦ ਅਤੇ ਸੂਰਜ ਵੀ ਉਸਦੀ ਸੋਭਾ ਦੇ ਅੱਗੇ ਮੰਦ ਪੈ ਜਾਂਦੇ ਸੀ। ਉਸਦੀ ਅਪਾਰ ਕਾਂਤੀ ਬਿਆਨ ਤੋਂ ਪਰੇ ਸੀ, ਜਿਵੇਂ ਪੂਰੀ ਤਰ੍ਹਾਂ ਖਿੜੀ ਹੋਈ ਚੰਬੇਲੀ ਦਾ ਫੁੱਲ ਹੋਵੇ।
ਸਦਾ ਕੁਅਰਿ ਨਿਰਖਾ ਜਬ ਰਾਜਾ॥ ਤਬ ਹੀ ਸੀਲ ਤਵਨ ਕਾ ਭਾਜਾ॥ ਸਖੀ ਏਕ ਨ੍ਰਿਪ ਤੀਰ ਪਠਾਈ॥ ਯੌ ਰਾਜਾ ਤਨ ਕਹੁ ਤੈ ਜਾਈ॥੪॥ – ਜਦੋਂ ਰਾਜੇ ਨੇ ਉਸਨੂੰ ਸਦਾ ਕੁਆਰੀ ਵਰਗੀ ਦੇਖਿਆ, ਤਾਂ ਉਸਦਾ ਸੀਲ‑ਸੁਭਾਉ ਅਤੇ ਤਪੱਸਿਆ ਦਾ ਤੇਜ ਉਸਨੂੰ ਤੁਰੰਤ ਪ੍ਰਭਾਵਿਤ ਕਰ ਗਿਆ। ਉਸ ਨੇ ਇੱਕ ਸਖੀ ਨੂੰ ਰਾਜੇ ਦੇ ਤੀਰ ਨਾਲ ਭੇਜਿਆ ਕਿ ਜਾ ਕੇ ਕਹੇ “ਰਾਜਾ ਤੈਨੂੰ ਆਪਣੇ ਕੋਲ ਬੁਲਾ ਰਿਹਾ ਹੈ।”
ਮੈ ਤਵ ਰੂਪ ਨਿਰਖਿ ਉਰਝਾਨੀ॥ ਮਦਨ ਤਾਪ ਤੇ ਭਈ ਦਿਵਾਨੀ॥ ਏਕ ਬਾਰ ਤੁਮ ਮੁਝੈ ਬੁਲਾਵੋ॥ ਕਾਮ ਤਪਤ ਕਰਿ ਕੇਲ ਮਿਟਾਵੋ॥੫॥ – ਮੈਂ ਤੇਰਾ ਰੂਪ ਦੇਖ ਕੇ ਉਸ ਵਿੱਚ ਉਲਝ ਗਈ ਹਾਂ। ਪ੍ਰੇਮ ਦੀ ਅੱਗ ਵਿੱਚ ਪਾਗਲ ਹੋ ਗਈ ਹਾਂ। ਇੱਕ ਵਾਰੀ ਮੈਨੂੰ ਸੱਦ ਲੈ ਅਤੇ ਕਾਮ ਦੀ ਤਪਸ਼ ਮਿਟਾ ਦੇ।
ਜੌ ਆਪਨ ਗ੍ਰਿਹ ਮੁਹਿ ਨ ਬੁਲਾਵਹੁ॥ ਏਕ ਬਾਰ ਮੋਰੇ ਗ੍ਰਿਹ ਆਵਹੁ॥ ਮੋ ਸੰਗ ਕਰਿਯੈ ਮੈਨ ਬਿਲਾਸਾ॥ ਹਮ ਕਹ ਤੋਰਿ ਮਿਲਨ ਕੀ ਆਸਾ॥੬॥ – ਜੇ ਤੁਸੀਂ ਆਪਣੇ ਘਰ (ਹੀ) ਮੈਨੂੰ ਨਹੀਂ ਬੁਲਾਉਂਦੇ, ਤਾਂ ਇਕ ਵਾਰੀ ਤਾਂ ਮੇਰੇ ਘਰ ਆ ਜਾਓ। ਮੇਰੇ ਨਾਲ ਮਿਲ ਕੇ ਮਨ ਦੀ ਖੁਸ਼ੀ ਪ੍ਰਾਪਤ ਕਰ ਲਓ। ਮੈਂ ਤਾਂ ਤੁਹਾਡੇ ਮਿਲਾਪ ਦੀ ਆਸ ਰੱਖਦੀ ਹਾਂ।
ਭੂਪ ਕੁਅਰਿ ਵਹੁ ਗ੍ਰਿਹ ਨ ਬੁਲਾਈ॥ ਆਪੁ ਜਾਇ ਤਿਹ ਸੇਜ ਸੁਹਾਈ॥ ਦੀਪ ਦਾਨ ਤਰੁਨੀ ਤਿਨ ਕੀਨਾ॥ ਅਰਘ ਧੂਪ ਰਾਜਾ ਕਹ ਦੀਨਾ॥੭॥ – ਰਾਜੇ ਨੇ ਕੁਆਰੀ ਨੂੰ ਆਪਣੇ ਘਰ ਨਹੀਂ ਬੁਲਾਇਆ; ਉਹ ਆਪ ਹੀ ਉਸਦੀ ਸੁਹਾਵਣੀ ਸੇਜ ’ਤੇ ਆ ਬੈਠੀ। ਉਸ ਕੁਮਾਰੀ ਨੇ ਦੀਵਾ, ਦਾਨ ਆਦਿ ਦੀਆਂ ਸੇਵਾਵਾਂ ਕੀਤੀਆਂ ਅਤੇ ਰਾਜੇ ਨੂੰ ਅਰਘ ਤੇ ਧੂਪ ਭੇਟ ਕੀਤੀ।
ਸੁਭਰ ਸੇਜ ਊਪਰ ਬੈਠਾਯੋ॥ ਭਾਗ ਅਫੀਮ ਸਰਾਬ ਮੰਗਾਯੋ॥ ਪ੍ਰਥਮ ਕਹਾ ਨ੍ਰਿਪ ਸੌ ਇਨ ਪੀਜੈ॥ ਬਹੁਰਿ ਮੁਝੈ ਮਦਨੰਕੁਸ ਦੀਜੈ॥੮॥ – ਉਸਨੇ ਉਸਨੂੰ ਸੁੰਦਰ ਸੇਜ ’ਤੇ ਬਿਠਾਇਆ ਅਤੇ ਭਾਗ, ਅਫੀਮ ਤੇ ਸ਼ਰਾਬ ਮੰਗਵਾਈ। ਪਹਿਲਾਂ ਕਹਿਆ “ਰਾਜਾ ਇਹ ਪੀਏ,” ਫਿਰ ਕਿਹਾ “ਫਿਰ ਮੈਨੂੰ ਮਦਨ ਦਾ ਅੰਕੁਸ਼ (ਕਾਮ‑ਉਤੇਜਨਾ) ਦਿਓ।”
ਸੁਨਤ ਬਚਨ ਇਹ ਭੂਪ ਨ ਮਾਨਾ॥ ਜਮ ਕੇ ਡੰਡ ਤ੍ਰਾਸ ਤਰਸਾਨਾ॥ ਕਹਿਯੋ ਨ ਮੈ ਤੌਸੌ ਰਤਿ ਕਰਿਹੋ॥ ਘੋਰ ਨਰਕ ਮੋ ਭੂਲਿ ਨ ਪਰਿਹੌ॥੯॥ – ਇਹ ਬਚਨ ਸੁਣ ਕੇ ਰਾਜਾ ਨਹੀਂ ਮੰਨਿਆ; ਉਸਨੂੰ ਜਮ ਦੇ ਡੰਡ ਵਰਗਾ ਡਰ ਲੱਗਾ। ਉਸਨੇ ਕਹਿਆ “ਮੈਂ ਤੇਰੇ ਨਾਲ ਭੋਗ ਨਹੀਂ ਕਰਾਂਗਾ, ਕਿਉਂਕਿ ਮੈਂ ਘੋਰ ਨਰਕ ਵਿੱਚ ਭੁੱਲ ਕੇ ਵੀ ਨਹੀਂ ਪੈਣਾ ਚਾਹੁੰਦਾ।”
ਤਿਮਿ ਤਿਮਿ ਤ੍ਰਿਯ ਅੰਚਰ ਗਰਿ ਡਾਰੈ॥ ਜੋਰਿ ਜੋਰਿ ਦ੍ਰਿਗ ਨ੍ਰਿਪਹਿ ਨਿਹਾਰੈ॥ ਹਾਇ ਹਾਇ ਮੁਹਿ ਭੂਪਤਿ ਭਜਿਯੈ॥ ਕਾਮ ਕ੍ਰਿਯਾ ਮੋਰੇ ਸੰਗ ਸਜਿਯੈ॥੧੦॥ – ਉਹ ਇਸਤ੍ਰੀ ਵਾਰ‑ਵਾਰ ਆਪਣਾ ਅੰਚਲ ਖੋਲ੍ਹ ਕੇ ਉਸ ’ਤੇ ਸੁੱਟਦੀ ਹੈ ਅਤੇ ਬਾਰ ਬਾਰ ਰਾਜੇ ਵੱਲ ਤੱਕਦੀ ਹੈ। ਕਹਿੰਦੀ ਹੈ “ਹਾਏ ਹਾਏ, ਰਾਜਾ ਮੇਰੇ ਤੋਂ ਭੱਜ ਰਿਹਾ ਹੈ; ਆਓ, ਮੇਰੇ ਨਾਲ ਕਾਮ‑ਕ੍ਰਿਯਾ ਕਰੋ।”
ਨਹਿ ਨਹਿ ਪੁਨਿ ਜਿਮਿ ਜਿਮਿ ਨ੍ਰਿਪ ਕਰੈ॥ ਤਿਮਿ ਤਿਮਿ ਚਰਨ ਚੰਚਲਾ ਪਰੈ॥ ਹਹਾ ਨ੍ਰਿਪਤਿ ਮੁਹਿ ਕਰਹੁ ਬਿਲਾਸਾ॥ ਕਾਮ ਭੋਗ ਕੀ ਪੁਰਵਹੁ ਆਸਾ॥੧੧॥ – ਰਾਜਾ ਜਿਵੇਂ‑ਜਿਵੇਂ ਇਨਕਾਰ ਕਰਦਾ ਹੈ, ਉਹ ਇਸਤ੍ਰੀ ਉਨ੍ਹਾਂ ਹੀ ਵਾਰ‑ਵਾਰ ਉਸਦੇ ਪੈਰਾਂ ’ਤੇ ਡਿੱਗਦੀ ਹੈ। ਕਹਿੰਦੀ ਹੈ “ਹਾਏ ਰਾਜਨ, ਮੇਰੇ ਨਾਲ ਬਿਲਾਸ ਕਰੋ; ਮੇਰੀ ਕਾਮ‑ਇੱਛਾ ਪੂਰੀ ਕਰੋ।”
ਕਹਾ ਕਰੌ ਕਹੁ ਕਹਾ ਪਧਾਰੌ॥ ਆਪ ਮਰੌ ਕੈ ਮੁਝੈ ਸੰਘਾਰੌ॥ ਹਾਇ ਹਾਇ ਮੁਹਿ ਭੋਗ ਨ ਕਰਈ॥ ਤਾ ਤੇ ਜੀਅ ਹਮਾਰਾ ਜਰਈ॥੧੨॥ – ਉਹ ਕਹਿੰਦੀ ਹੈ “ਮੈਂ ਕੀ ਕਰਾਂ, ਕਿੱਥੇ ਜਾਵਾਂ? ਕੀ ਮੈਂ ਆਪ ਮਰ ਜਾਵਾਂ ਜਾਂ ਤੂੰ ਮੈਨੂੰ ਮਾਰ ਦੇ। ਹਾਏ ਹਾਏ, ਰਾਜਾ ਮੇਰੇ ਨਾਲ ਭੋਗ ਨਹੀਂ ਕਰਦਾ; ਇਸ ਕਰਕੇ ਮੇਰਾ ਜੀਅ ਅੰਦਰੋਂ ਸੜ ਰਿਹਾ ਹੈ।” ਇਹ ਪਂਕਤੀਆ ਉਸ ਇਸਤ੍ਰੀ ਦੀ ਅਤਿ ਕਾਮਾਤੁਰਤਾ, ਬੇਸਮਝੀ ਅਤੇ ਅੰਦਰਲੀ ਬੇਚੈਨੀ ਨੂੰ ਦਰਸਾਉਂਦੀਆਂ ਹਨ। ਉਹ ਰਾਜੇ ਦੇ ਇਨਕਾਰ ਨੂੰ ਸਹਿ ਨਹੀਂ ਸਕਦੀ ਅਤੇ ਉਸਦੀ ਵਾਸ਼ਨਾ ਉਸਨੂੰ ਤਰਸ, ਰੋਣਾ ਅਤੇ ਧਮਕੀ ਤੱਕ ਲੈ ਆਉਂਦੀ ਹੈ।
ਸਵੈਯਾ॥ ਆਸਨ ਔਰ ਅਲਿੰਗਨ ਚੁੰਬਨ ਆਜੁ ਭਲੇ ਤੁਮਰੇ ਕਸਿ ਲੈਹੌ॥ ਰੀਝਿ ਹੈਂ ਜੌਨ ਉਪਾਇ ਗੁਮਾਨੀ ਤੈਂ ਤਾਹਿ ਉਪਾਇ ਸੋ ਤੋਹਿ ਰਿਝੈਹੌ॥ ਪੋਸਤ ਭਾਗ ਅਫੀਮ ਸਰਾਬ ਖਵਾਇ ਤੁਮੈ ਤਬ ਆਪੁ ਚੜੈਹੌ॥ ਕੋਟ ਉਪਾਵ ਕਰੌ ਕ੍ਯੋ ਨ ਮੀਤ ਪੈ ਕੇਲ ਕਰੇ ਬਿਨੁ ਜਾਨ ਨ ਦੈਹੌ॥੧੩॥ – ਉਹ ਆਖਦੀ ਤੁਸੀਂ ਮੈਨੂੰ ਆਪਣੇ ਆਲਿੰਗਨ ਵਿੱਚ ਲੈ ਲਵੋ ਤੇ ਵੱਖ ਆਸਨ, ਚੁੰਬਨ ਨਾਲ ਭਰ ਲਵੋ। ਤੈਨੂੰ ਜਿਹੜਾ ਗੁਮਾਨ ਹੈ ਮੈਂ ਤੁਹਾਨੂੰ ਕਿਹੜੇ ਉਪਾ ਨਾਲ ਰਿਝਾਵਸ਼। ਭੰਗ, ਅਫੀਮ, ਸ਼ਰਾਬ ਆਦਿ ਦੇ ਕੇ ਵੀ ਜੇ ਪ੍ਰਭਾਵ ਚੜ੍ਹਦਾ ਹੈ ਤਾਂ ਵੀ ਕਰ ਲਵੋ। ਲੱਖ ਤਰੀਕੇ ਅਪਨਾਉਣ ਤੇ ਵੀ ਤੁਸੀਂ ਮੇਰੇ ਨਾਲ ਕੇਲ ਕਿਉਂ ਨਹੀਂ ਕਰਦੇ। ਮੈਂ ਵੀ ਤੁਹਾਨੂੰ ਜਾਣ ਨਹੀਂ ਦੇਣਾ।
ਕੇਤਿਯੈ ਬਾਤ ਬਨਾਇ ਕਹੌ ਕਿਨ ਕੇਲ ਕਰੇ ਬਿਨੁ ਮੈ ਨ ਟਰੌਗੀ॥ ਆਜੁ ਮਿਲੇ ਤੁਮਰੇ ਬਿਨੁ ਮੈ ਤਵ ਰੂਪ ਚਿਤਾਰਿ ਚਿਤਾਰਿ ਜਰੌਗੀ॥ ਹਾਰ ਸਿੰਗਾਰ ਸਭੈ ਘਰ ਬਾਰ ਸੁ ਏਕਹਿ ਬਾਰ ਬਿਸਾਰਿ ਧਰੌਗੀ॥ ਕੈ ਕਰਿ ਪ੍ਯਾਰ ਮਿਲੋ ਇਕ ਬਾਰ ਕਿ ਯਾਰ ਬਿਨਾ ਉਰ ਫਾਰਿ ਮਰੌਗੀ॥੧੪॥
-ਤੁਸੀਂ ਜੋ ਮਰਜੀ ਗੱਲ ਕਰੋ ਬਹਾਨਾ ਬਚਾਓ ਮੈਂ ਤੁਹਾਨੂੰ ਕੇਲ ਕੀਤੇ ਬਿਨਾਂ ਜਾਣ ਨਹੀਂ ਦੇਣਾ। ਜੇ ਅੱਜ ਤੂੰ ਨਾ ਮਿਲਿਆ ਤਾਂ ਤੇਰਾ ਰੂਪ ਸੋਚ ਸੋਚ ਕੇ ਸੜਦੀ ਰਹਾਂਗੀ। ਸਾਰੇ ਗਹਿਣੇ ਸਿੰਗਾਰ ਤੇ ਘਰ ਬਾਰ ਇੱਕ ਵਾਰ ਵਿੱਚ ਹੀ ਛੱਡ ਦੇਵਾਂਗੀ। ਇੱਕ ਵਾਰ ਪਿਆਰ ਨਾਲ ਮਿਲ ਲੈ, ਨਹੀਂ ਤਾਂ ਤੇਰੇ ਬਿਨਾ ਦਿਲ ਚੀਰ ਕੇ ਮਰ ਜਾਵਾਂਗੀ।
ਸੁੰਦਰ ਕੇਲ ਕਰੋ ਹਮਰੇ ਸੰਗ ਮੈ ਤੁਮਰੌ ਲਖਿ ਰੂਪ ਬਿਕਾਨੀ॥ ਠਾਵ ਨਹੀ ਜਹਾ ਜਾਉ ਕ੍ਰਿਪਾਨਿਧਿ ਆਜੁ ਭਈ ਦੁਤਿ ਦੇਖ ਦਿਵਾਨੀ॥ ਹੌ ਅਟਕੀ ਤਵ ਹੇਰਿ ਪ੍ਰਭਾ ਤੁਮ ਬਾਧਿ ਰਹੈ ਕਸਿ ਮੌਨ ਗੁਮਾਨੀ॥ ਜਾਨਤ ਘਾਤ ਨ ਮਾਨਤ ਬਾਤ ਸੁ ਜਾਤ ਬਿਹਾਤ ਦੁਹੂੰਨ ਕੀ ਜ੍ਵਾਨੀ॥੧੫॥ – ਮੇਰੇ ਨਾਲ ਸੁੰਦਰ ਖੇਡ ਕਰੋ, ਮੈਂ ਤੇਰਾ ਰੂਪ ਵੇਖ ਕੇ ਮੋਹਿਤ ਹੋ ਗਈ ਹਾਂ। ਕਿਤੇ ਵੀ ਠਿਕਾਣਾ ਨਹੀਂ, ਜਿੱਥੇ ਜਾਵਾਂ ਅੱਜ ਤੇਰੀ ਕਿਰਪਾ ਦੀ ਜੋਤ ਵੇਖ ਕੇ ਪਾਗਲ ਹੋ ਗਈ ਹਾਂ। ਤੇਰੀ ਚਮਕ ਵੇਖ ਕੇ ਮੈਂ ਰੁਕ ਗਈ ਹਾਂ, ਤੇਰਾ ਮੌਨ ਤੇਰਾ ਗਰੂਰ ਮੈਨੂੰ ਬੰਨ੍ਹ ਕੇ ਰੱਖਦਾ ਹੈ। ਤੂੰ ਮੇਰਾ ਦੁੱਖ ਜਾਣਦਾ ਵੀ ਹੈਂ ਪਰ ਗੱਲ ਮੰਨਦਾ ਨਹੀਂ, ਇਸ ਤਰ੍ਹਾਂ ਦੋਵਾਂ ਦੀ ਜਵਾਨੀ ਵਿਅਰਥ ਜਾ ਰਹੀ ਹੈ।
ਜੇਤਿਕ ਪ੍ਰੀਤਿ ਕੀ ਰੀਤਿ ਕੀ ਬਾਤ ਸੁ ਸਾਹ ਸੁਤਾ ਨ੍ਰਿਪ ਤੀਰ ਬਖਾਨੀ॥ ਚੌਕ ਰਹਾ ਚਹੂੰ ਓਰ ਚਿਤੈ ਕਰਿ ਬਾਧਿ ਰਹਾ ਮੁਖ ਮੌਨ ਗੁਮਾਨੀ॥ ਹਾਹਿ ਰਹੀ ਕਹਿ ਪਾਇ ਰਹੀ ਗਹਿ ਗਾਇ ਥਕੀ ਗੁਨ ਏਕ ਨ ਜਾਨੀ॥ ਬਾਧਿ ਰਹਾ ਜੜ ਮੋਨਿ ਮਹਾ ਓਹਿ ਕੋਟਿ ਕਹੀ ਇਹ ਏਕ ਨ ਮਾਨੀ॥੧੬॥ – ਜਿੰਨੀ ਵੀ ਪ੍ਰੀਤ ਦੀਆਂ ਰੀਤਾਂ ਸਨ, ਰਾਜੇ ਨੇ ਸਭ ਤੀਰ ਵਾਂਗ ਸਾਫ਼ ਕਹਿ ਦਿੱਤੀਆਂ। ਰਾਜਾ ਚਾਰੋਂ ਪਾਸੇ ਤੱਕਦਾ ਚੁੱਪ ਬੈਠਾ ਰਿਹਾ, ਮੌਨ ਤੇ ਗਰੂਰ ਨੇ ਉਸਨੂੰ ਬੰਨ੍ਹ ਰੱਖਿਆ ਸੀ। ਉਹ ਰੋਈ, ਬੇਨਤੀ ਕੀਤੀ, ਪੈਰ ਫੜੇ, ਗਲੇ ਲੱਗੀ, ਥੱਕ ਗਈ ਪਰ ਰਾਜੇ ਨੇ ਇੱਕ ਵੀ ਗੱਲ ਨਾ ਸਮਝੀ। ਉਹ ਜੜ ਵਾਂਗ ਮੌਨ ਵਿੱਚ ਬੰਨ੍ਹਿਆ ਰਿਹਾ, ਲੱਖ ਬੇਨਤੀਆਂ ਹੋਈਆਂ ਪਰ ਇੱਕ ਵੀ ਗੱਲ ਨਾ ਮੰਨੀ
ਚੌਪਈ॥ ਜਬ ਭੂਪਤਿ ਇਕ ਬਾਤ ਨ ਮਾਨੀ॥ ਸਾਹ ਸੁਤਾ ਤਬ ਅਧਿਕ ਰਿਸਾਨੀ॥ ਸਖਿਯਨ ਨੈਨ ਸੈਨ ਕਰਿ ਦਈ॥ ਰਾਜਾ ਕੀ ਬਹੀਯਾ ਗਹਿ ਲਈ॥੧੭॥ – ਜਦੋਂ ਰਾਜਾ ਨੇ ਇਕ ਗੱਲ ਨਾ ਮੰਨੀ, ਤਾਂ ਰੋਸ ਵਧ ਗਿਆ। ਮਹਿਲਾ ਨੇ ਆਪਣੀਆਂ ਸਹੇਲੀਆਂ ਨੂੰ ਅੱਖੀਆਂ ਨਾਲ ਇਸ਼ਾਰਾ ਕੀਤਾ ਅਤੇ ਰਾਜੇ ਦੀ ਬਾਂਹ ਫੜ ਲਈ।
ਪਕਰਿ ਰਾਵ ਕੀ ਪਾਗ ਉਤਾਰੀ॥ ਪਨਹੀ ਮੂੰਡ ਸਾਤ ਸੈ ਝਾਰੀ॥ ਦੁਤਿਯ ਪੁਰਖ ਕੋਈ ਤਿਹ ਨ ਨਿਹਾਰੌ॥ ਆਨਿ ਰਾਵ ਕੌ ਕਰੈ ਸਹਾਰੌ॥੧੮॥ – ਰਾਜੇ ਦੀ ਪੱਗ ਫੜ ਕੇ ਉਤਾਰ ਲਈ, ਅਤੇ ਆਪਣੀ ਪਨਹੀਂ (ਪੈਰ ਦੀ ਜੁੱਤੀ) ਸਿਰ ’ਤੇ ਸੌ ਵਾਰ ਮਾਰੀ। ਉਹ ਆਖਦੀ ਮੈਂ ਕਿਸੇ ਹੋਰ ਮਰਦ ਵਲ਼ ਤੱਕਦੀ ਵੀ ਨਹੀਂ। ਰਾਜੇ ਦੇ ਇਲਾਵਾ ਕੋਈ ਸਹਾਰਾ ਨਹੀਂ ਚਾਹੀਦਾ।
ਭੂਪ ਲਜਤ ਨਹਿ ਹਾਇ ਬਖਾਨੈ॥ ਜਿਨਿ ਕੋਈ ਨਰ ਮੁਝੈ ਪਛਾਨੈ॥ ਸਾਹ ਸੁਤਾ ਇਤ ਨ੍ਰਿਪਹਿ ਨ ਛੋਰੈ॥ ਪਨਹੀ ਵਾਹਿ ਮੂੰਡ ਪਰ ਤੋਰੈ॥੧੯॥ – ਰਾਜਾ ਬਹੁਤ ਬੇਇੱਜਤ ਹੋਇਆ। ਉਸਨੇ ਬਹੁਤ ਸ਼ਰਮ ਮਹਿਸੂਸ ਕੀਤੀ ਪਰ ਕੁੱਝ ਬੋਲ ਨਾ ਸਕਿਆ। ਇਹ ਇਸਤ੍ਰੀ ਰਾਜੇ ਨੂੰ ਇੰਝ ਨਹੀਂ ਛੱਡਦੀ ਅਤੇ ਆਪਣੀ ਪਨਹੀਂ ਸਿਰ ’ਤੇ ਮਾਰ ਕੇ ਤੋੜ ਦਿੰਦੀ ਹੈ।
ਰਾਵ ਲਖਾ ਤ੍ਰਿਯ ਮੁਝੈ ਸੰਘਾਰੋ॥ ਕੋਈ ਨ ਪਹੁਚਾ ਸਿਵਕ ਹਮਾਰੋ॥ ਅਬ ਯਹ ਮੁਝੈ ਨ ਜਾਨੈ ਦੈ ਹੈ॥ ਪਨੀ ਹਨਤ ਮ੍ਰਿਤ ਲੋਕ ਪਠੈ ਹੈ॥੨੦॥ – ਰਾਜਾ ਸਮਝਦਾ ਹੈ ਕਿ ਇਹ ਇਸਤ੍ਰੀ ਮੈਨੂੰ ਹੀ ਮਾਰ ਦੇਵੇਗੀ। ਮੇਰਾ ਕੋਈ ਸੇਵਕ ਵੀ ਇੱਥੇ ਮੇਰੀ ਮਦਦ ਲਈ ਨਹੀਂ ਪਹੁੰਚਿਆ। ਹੁਣ ਇਹ ਮੈਨੂੰ ਜਾਣ ਵੀ ਨਹੀਂ ਦਿੰਦੀ। ਆਪਣੀ ਪਨਹੀਂ ਨਾਲ ਮੈਨੂੰ ਮਾਰ ਕੇ ਪਰਲੋਕ ਭੇਜਣਾ ਚਾਹੁੰਦੀ ਹੈ।
ਪਨਹੀ ਜਬ ਸੋਰਹ ਸੈ ਪਰੀ॥ ਤਬ ਰਾਜਾ ਕੀ ਆਖਿ ਉਘਰੀ॥ ਇਹ ਅਬਲਾ ਗਹਿ ਮੋਹਿ ਸੰਘਰਿ ਹੈ॥ ਕਵਨ ਆਨਿ ਹ੍ਯਾਂ ਮੁਝੈ ਉਬਰਿ ਹੈ॥੨੧॥ – ਜਦ ਉਸਦੀ ਪਨਹੀਂ ਸਿਰ ’ਤੇ ਪਈ ਤਦ ਰਾਜੇ ਦੀ ਅੱਖ ਖੁੱਲ ਗਈ ਤੇ ਉਹ ਕਹਿੰਦਾ ਹੈ ਇਹ ਇਸਤ੍ਰੀ ਮੈਨੂੰ ਮਾਰ ਹੀ ਦੇਵੇਗੀ ਤੇ ਇੱਥੇ ਮੈਨੂੰ ਬਚਾਉਣ ਲਈ ਹੋਰ ਕੌਣ ਆਵੇਗਾ।
ਪੁਨਿ ਰਾਜਾ ਇਹ ਭਾਤਿ ਬਖਾਨੋ॥ ਮੈ ਤ੍ਰਿਯ ਤੋਰ ਚਰਿਤ੍ਰ ਨ ਜਾਨੋ॥ ਅਬ ਜੂਤਿਨ ਸੌ ਮੁਝੈ ਨ ਮਾਰੋ॥ ਜੌ ਚਾਹੌ ਤੌ ਆਨਿ ਬਿਹਾਰੋ॥੨੨॥ – ਫਿਰ ਰਾਜੇ ਨੇ ਇਸ ਤਰ੍ਹਾਂ ਕਿਹਾ ਕੇ ਮੈਂ ਤੇਰੇ ਚਾਲ ਚਲਣ ਨੂੰ ਸਮਝਦਾ ਨਹੀਂ। ਹੁਣ ਮੈਨੂੰ ਆਪਣੀ ਜੁੱਤੀ ਨਾਲ ਨਾ ਮਾਰ। ਜੇ ਕੁਝ ਚਾਹੁੰਦੀ ਹੈਂ ਤਾਂ ਕੋਈ ਹੋਰ ਰਸਤਾ ਅਪਣਾ ਲੈ।
ਸਾਹ ਸੁਤਾ ਜਬ ਯੌ ਸੁਨਿ ਪਾਈ॥ ਨੈਨ ਸੈਨ ਦੈ ਸਖੀ ਹਟਾਈ॥ ਆਪੁ ਗਈ ਰਾਜਾ ਪਹਿ ਧਾਇ॥ ਕਾਮ ਭੋਗ ਕੀਨਾ ਲਪਟਾਇ॥੨੩॥ – ਜਦ ਇਸਤ੍ਰੀ ਨੇ ਇਹ ਗੱਲ ਸੁਣੀ ਤਾਂ ਉਸਨੇ ਅੱਖਾਂ ਨਾਲ ਇਸ਼ਾਰਾ ਕਰਕੇ ਸਖੀਆਂ ਨੂੰ ਹਟਾ ਦਿੱਤਾ ਉਹ ਖੁਦ ਰਾਜੇ ਵੱਲ ਦੌੜ ਕੇ ਗਈ ਅਤੇ ਲਪਟ ਕੇ ਰਾਜੇ ਨਾਲ ਮਿਲਾਪ ਕਰ ਲਿਆ।
ਪੋਸਤ ਭਾਗ ਅਫੀਮ ਮਿਲਾਇ॥ ਆਸਨ ਤਾ ਤਰ ਦਿਯੋ ਬਨਾਇ॥ ਚੁੰਬਨ ਰਾਇ ਅਲਿੰਗਨ ਲਏ॥ ਲਿੰਗ ਦੇਤ ਤਿਹ ਭਗ ਮੋ ਭਏ॥੨੪॥ – ਉਸਨੇ ਪੋਸਤ, ਭਾਗ ਅਤੇ ਅਫੀਮ ਮਿਲਾ ਕੇ ਦਿੱਤਾ ਅਤੇ ਨਰਮ ਤੇ ਸੁੰਦਰ ਆਸਨ ਤਿਆਰ ਕਰ ਦਿੱਤਾ ਤੇ ਰਾਜੇ ਨੂੰ ਚੁੰਬਨ ਕੀਤੇ ਅਤੇ ਅਲਿੰਗਨ ਕੀਤਾ।ਮਿਲਾਪ ਦੇ ਸਮੇਂ ਦੋਵੇਂ ਪੂਰੀ ਤਰ੍ਹਾਂ ਉਤੇਜਿਤ ਹੋ ਗਏ ਤੇ ਭੋਗ ਕੀਤਾ।
ਭਗ ਮੋ ਲਿੰਗ ਦਿਯੋ ਰਾਜਾ ਜਬ॥ ਰੁਚਿ ਉਪਜੀ ਤਰਨੀ ਕੇ ਜਿਯ ਤਬ॥ ਲਪਟਿ ਲਪਟਿ ਆਸਨ ਤਰ ਗਈ॥ ਚੁੰਬਨ ਕਰਤ ਭੂਪ ਕੇ ਭਈ॥੨੫॥ – ਜਦੋ ਰਾਜਾ ਨੇ ਭਗ ਵਿੱਚ ਲਿੰਗ ਸਿੱਤਾ, ਤਦ ਤਰਨੀ ਵਿੱਚ ਰੁਚੀ ਜਾਗ ਪਈ। ਉਹ ਰਾਜੇ ਨੂੰ ਲਪਟ ਲਪਟ ਕੇ ਆਸਨ ਤੇ ਪੈ ਗਈ। ਰਾਜੇ ਨੂੰ ਚੁੰਮਣ ਲੱਗ ਪਈ।
ਗਹਿ ਗਹਿ ਤਿਹ ਕੋ ਗਰੇ ਲਗਾਵਾ॥ ਆਸਨ ਸੌ ਆਸਨਹਿ ਛੁਹਾਵਾ॥ ਅਧਰਨ ਸੌ ਦੋਊ ਅਧਰ ਲਗਾਈ॥ ਦੁਹੂੰ ਕੁਚਨ ਸੌ ਕੁਚਨ ਮਿਲਾਈ॥੨੬॥ – ਕਿਸੇ ਨੂੰ ਹੱਥਾਂ ਨਾਲ ਫੜ ਕੇ ਗਲ ਲਾ ਲਿਆ, ਇੱਕ-ਦੂਜੇ ਨੂੰ ਆਲਿੰਗਨ ਕੀਤਾ, ਹੋਠਾਂ ਨਾਲ ਹੋਠ ਲਗਾਏ, ਅਤੇ ਛਾਤੀਆਂ ਨਾਲ ਛਾਤੀਆਂ ਮਿਲਾਈ।
ਇਹ ਬਿਧਿ ਭੋਗ ਕਿਯਾ ਰਾਜਾ ਤਨ॥ ਜਿਹ ਬਿਧਿ ਰੁਚਾ ਚੰਚਲਾ ਕੇ ਮਨ॥ ਬਹੁਰੌ ਰਾਵ ਬਿਦਾ ਕਰਿ ਦਿਯੋ॥ ਅਨਤ ਦੇਸ ਕੋ ਮਾਰਗ ਲਿਯੋ॥੨੭॥ – ਰਾਜਾ ਨੇ ਆਪਣੇ ਸਰੀਰ ਨੂੰ ਉਸੇ ਤਰੀਕੇ ਨਾਲ ਵਰਤਿਆ ਜਿਵੇਂ ਚੰਚਲ (ਅਸਥਿਰ) ਮਨ ਵਾਲੀਆਂ ਰਮਣੀਆਂ ਨੂੰ ਪਸੰਦ ਹੈ। ਫਿਰ ਰਾਜਾ ਨੇ ਇਸ ਰੰਗ-ਮਜੇ ਨੂੰ ਛੱਡ ਦਿੱਤਾ ਅਤੇ ਹੋਰ ਦੇਸ਼ ਵੱਲ ਰਵਾਨਾ ਹੋ ਗਿਆ।
ਰਤਿ ਕਰਿ ਰਾਵ ਬਿਦਾ ਕਰਿ ਦਿਯਾ॥ ਐਸਾ ਚਰਿਤ ਚੰਚਲਾ ਕਿਯਾ॥ ਅਵਰ ਪੁਰਖ ਸੌ ਰਾਵ ਨ ਭਾਖਾ॥ ਜੋ ਤ੍ਰਿਯ ਕਿਯ ਸੋ ਜਿਯ ਮੋ ਰਾਖਾ॥੨੮॥ – ਰਾਤ ਨੂੰ ਮੇਰੇ ਨਾਲ ਮਿਲਾਪ ਕਰਕੇ, ਤੁਰਦੀ ਵਖ੍ਹਰੀ ਹੋ ਗਈ। ਚੰਚਲ ਸੁਭਾ ਵਾਲੀ ਇਸਤਰੀ ਨੇ ਇਤਨਾ ਹੀ ਆਚਰਨ ਕੀਤਾ। ਉਸ ਨੇ ਕਿਸੇ ਹੋਰ ਪੁਰਖ ਨਾਲ ਮਿਲਾਪ ਨਹੀਂ ਕੀਤਾ। ਜੋ ਕੁਝ ਇਸਤਰੀ ਨੇ ਕੀਤਾ ਉਹ ਦਿਲ ਵਿੱਚ ਰੱਖਿਆ।
ਦੋਹਰਾ॥ ਕਿਤਕ ਦਿਨਨ ਨ੍ਰਿਪ ਚੰਚਲਾ ਪੁਨਿ ਵਹੁ ਲਈ ਬੁਲਾਇ॥ ਰਾਨੀ ਕਰਿ ਰਾਖੀ ਸਦਨ ਸਕਾ ਨ ਕੋ ਛਲ ਪਾਇ॥੨੯॥ – ਰਾਣੀ ਚੰਚਲਾ ਨੇ ਕੁਝ ਦਿਨਾਂ ਬਾਅਦ ਰਾਜੇ ਨੂੰ ਵਾਪਸ ਬੁਲਵਾਇਆ, ਰਾਜੇ ਨੂੰ ਘਰ ਵਿੱਚ ਰੱਖ ਲਿਆ ਅਤੇ ਕਿਸੇ ਵੀ ਦੋਖ ਜਾਂ ਚਲਾਕੀ ਨੂੰ ਜਾਣਨ ਨਹੀਂ ਦਿੱਤਾ।
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਦੋਇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ॥੪੦੨॥੭੧੨੩॥ – ਚਰਿਤ੍ਰ ਪਖ੍ਯਾਨ (ਚਰਿਤ੍ਰੋਪਖਿਆਨ) ਵਿੱਚ ਤ੍ਰਿਯਾ ਚਰਿਤ੍ਰੇ (ਸਤਰੀ ਚਰਿਤ੍ਰ) ਦੇ ਮੰਤ੍ਰੀ ਤੇ ਰਾਜੇ ਦੀ ਗੱਲਬਾਤ ਵਿੱਚ कुल ੪੦੨ ਚਰਿਤ੍ਰ ਖਤਮ ਹੋ ਗਏ।
ਇਸ ਚਰਿਤ੍ਰ ਦਾ ਨੈਤਿਕ ਸਾਰ
ਇਹ ਚਰਿੱਤਰ ਸਾਧਾਰਣ ਨਹੀਂ ਹੈ। ਇਸ ਵਿੱਚ ਇੱਕ ਪਾਸੇ ਰਾਜੇ ਦਾ ਧਰਮੀ ਹੋਣਾ ਦਰਸਾਇਆ ਗਿਆ ਹੈ। ਪਰ ਨਾਰੀ ਦੀ ਸੇਜ ਤੇ ਨਾ ਜਾਣ ਵਾਲਾ ਦਿਖਾਇਆ ਹੈ ਤੇ ਦੂਜੇ ਪਾਸੇ ਨਾਰੀ ਵੱਲੋਂ ਜੋਰ ਜਬਰ ਨਾਲ, ਕੁੱਟ ਮਾਰ ਕਰ ਕੇ ਬਲਾਤਕਾਰ ਹੁੰਦਾ ਵੀ ਦਿਖਾਇਆ ਹੈ। ਇਹ ਸੱਚਾਈ ਹੈ ਕੇ ਵੱਡੇ ਵੱਡੇ ਰਾਜੇ, ਸੂਰਬੀਰ ਜੋਧੇ ਵੀ ਕਈ ਵਾਰ ਤ੍ਰੀਆ ਚਰਿੱਤਰ ਵਿੱਚ ਫਸ ਜਾਂਦੇ ਹਨ। ਇਹ ਮੰਨਿਆ ਜਾਂਦਾ ਹੈ ਕੇ ਕਾਮ ਵਾਸ਼ਨਾ ਕਾਰਣ ਜ਼ੋਰ ਜਬਰ ਕੇਵਲ ਪੁਰਖ ਕਰਦਾ ਹੈ ਪਰ ਇਤਿਹਾਸ ਵਿੱਚ ਕਈ ਉਦਾਹਰਣ ਹਨ ਜਿਹਨਾਂ ਵਿੱਚ ਇਸਤ੍ਰੀ ਨੇ ਵੀ ਇਹ ਜ਼ੋਰ ਜ਼ਬਰਦਸਤੀ ਕੀਤੀ ਹੋਵੇ। ਕਿਸੇ ਤੋਂ ਕੁੱਟ ਖਾ ਕੇ ਵੀ ਉਸ ਨਾਲ ਭੋਗ ਕਰਨਾ ਤੇ ਫੇਰ ਦੁਬਾਰਾ ਉਸ ਕੋਲ ਜਾਣ ਨਾਲ ਉਸ ਰਾਜੇ ਦੇ ਅੰਦਰ ਲੁਕੀ ਹੋਈ ਕਮੀ ਉਜਾਗਰ ਹੁੰਦੀ ਹੈ। ਇਹ ਕਿਰਦਾਰ ਵਿੱਚ ਆਤਮ ਸਨਮਾਨ ਦੀ ਘਾਟ ਨੂੰ ਦਰਸਾਉਂਦਾ ਹੈ।
ਚਰਿੱਤਰ ਬਣਦਾ ਹੈ ਗੁਣਾਂ ਦੇ ਨਾਲ। ਗੁਣ ਹਾਸਲ ਹੁੰਦੇ ਹਨ ਮਨੁੱਖ ਦੇ ਹਾਲਾਤ, ਉਸਦੀ ਸੰਗਤ, ਉਸਦੇ ਨਿੱਜੀ ਤਜਰਬਿਆਂ ਨਾਲ, ਉਸਦੇ ਗਿਆਨ ਨਾਲ।
ਗੁਣਾਂ ਦੀ ਮਤਿ ਹੈ ਗੁਰਮਤਿ। ਗੁਣਾਂ ਦੇ ਗਿਆਨ ਨਾਲ ਚਰਿੱਤਰ ਸਵਾਰਿਆ ਜਾਂਦਾ ਹੈ। ਜਿਵੇਂ ਗੁਰਬਾਣੀ ਆਖਦੀ ਹੈ ਕੇ “ਬਿਨੁ ਦੇਖੇ ਉਪਜੈ ਨਹੀ ਆਸਾ ॥” ਜਦੋਂ ਅਗਿਆਨਤਾ ਹੋ ਜਾਵੇ ਆਸ ਜਾਗ ਜਾਵੇ ਉਸਨੂੰ ਕਾਬੂ ਕਰਨ ਦਾ ਮਾਰਗ ਹੈ ਗਿਆਨ। ਚਰਿੱਤਰ ਦੁਆਰਾ ਪਾਤਿਸ਼ਾਹ ਨੇ ਸਪਸ਼ਟ ਕੀਤਾ ਹੈ, ਸਮਝਾਇਆ ਹੈ ਕੇ ਵੇਖੋ ਭਾਈ ਇਹ ਸਬ ਤੁਹਾਡੇ ਨਾਲ ਵੀ ਹੋ ਸਕਦਾ ਹੈ। ਧਿਆਨ ਰਹੇ। ਬਚ ਕੇ ਰਹੋ।
ਆਪਣਾ ਚਰਿੱਤਰ ਦੇਖਣ ਲਈ ਕੋਈ ਸ਼ੀਸ਼ਾ ਨਹੀਂ ਹੁੰਦਾ। ਤੁਸੀਂ ਕੀ ਕਰਦੇ ਹੋਂ ਕਿਵੇਂ ਸੋਚਦੇ ਹੋਂ ਜਦੋਂ ਕੋਈ ਦੇਖ ਨਹੀਂ ਰਹਿਆ ਹੁੰਦਾ ਉਸ ਨਾਲ ਤੁਹਾਡਾ ਚਰਿੱਤਰ ਪਤਾ ਲਗਦਾ ਹੈ। ਤੁਹਾਡੇ ਅੰਦਰ ਕੀ ਹੈ, ਤੁਸੀਂ ਗੱਲ ਕਿਤਨੀ ਸਪਸ਼ਟ ਕਰਦੇਵਹੋਂ, ਝੂਠ ਤਾਂ ਨਹੀਂ ਬੋਲਦੇ, ਪ੍ਰਧਾਨਗੀ ਦੀ, ਮਸ਼ਹੂਰ ਹੋਣ ਦੀ ਕਿਤਨੀ ਲਾਲਸਾ ਹੈ ਇਸ ਨਾਲ ਵੀ ਤੁਹਾਡਾ ਚਰਿੱਤਰ ਪਤਾ ਲਗਦਾ ਹੈ। ਇਮਾਨਦਾਰੀ, ਨਿਰਪੱਖਦਾ, ਕਿਰਦਾਰ ਤੇ ਚਰਿੱਤਰ ਦੀ ਨੀਂਹ ਹੁੰਦੀ ਹੈ। ਆਚਰਣ ਕੇਵਲ ਬਾਹਰੀ ਦਿਖਾਵਾ ਹੁੰਦਾ ਹੈ ਸੋਝੀ ਤੁਹਾਡੀ ਕਾਇਆ ਦਾ ਪ੍ਰਤਿਬਿੰਬ।
