ਸਿੱਖ ਦੀ ਪੂਜਾ, ਨਾਮ ਦਾ ਪੁਜਾਰੀ
ਮੈਂ ਇੱਕ ਵਿਦਵਾਨ ਨੂੰ ਕਹਿੰਦੇ ਸੁਣਿਆ ਕੇ ਸਿੱਖ ਲਈ ਪੂਜਾ ਮਨਾ ਹੈ। ਮੈਂ ਪੁੱਛਿਆ ਕਿਉਂ ਤਾਂ ਆਖਦੇ ਗੁਰਮਤਿ ਅਨੁਸਾਰ ਮੂਰਤੀ ਅੱਗੇ ਘੰਟੀ ਵਜਾਉਣਾ ਮਨਾਂ ਹੈ, ਫੁੱਲਾਂ ਦੇ ਹਾਰ ਪਾਉਣਾ ਮਨਾਂ ਹੈ। ਮੈਂ ਫੇਰ ਪੁੱਛਿਆ ਕੀ ਤੁਸੀਂ ਇਹਨਾਂ ਕਰਮਾਂ ਨੂੰ ਪੂਜਾ ਮੰਨਦੇ ਹੋਂ, ਤਾਂ ਆਖਦੇ ਦੁਨੀਆਂ ਇਹਨਾਂ ਨੂੰ ਪੂਜਾ ਆਖ ਰਹੀ ਹੈ ਤੇ ਗੁਰਮਤਿ ਇਸਨੂੰ ਮਨਾਂ ਕਰਦੀ ਹੈ। ਮੈਂ ਕਈ ਵਾਰ ਪੁੱਛਿਆ ਕੇ ਫੇਰ ਤੁਸੀਂ ਇਹਨਾਂ ਕਰਮਾਂ ਨੂੰ ਪੂਜਾ ਮੰਨਦੇ ਹੋਂ ਜਾਂ ਨਹੀਂ? ਪੂਜਾ ਦਾ ਸ਼ਬਦੀ ਅਰਥ ਕੀ ਹੈ। ਉਹਨਾਂ ਤਾਨੇ ਮਿਹਣੇ ਮਾਰ ਕੇ ਵਿਚਾਰ ਤੋਂ ਭੱਜਣਾ ਠੀਕ ਸਮਝਿਆ ਪਰ ਵਿਚਾਰ ਨਹੀਂ ਕੀਤੀ। ਹੁਣ ਸ਼ਬਦੀ ਰੂਪ ਵਿੱਚ ਪੂਜਾ ਕਰਨ ਦਾ ਭਾਵ ਹੁੰਦਾ ਹੈ ਸ਼ਰਧਾ ਭਾਵਨਾ ਪ੍ਰਕਟ ਕਰਨਾ। ਪੂਜਾ ਦਾ ਸ਼ਾਬਦਿਕ ਅਰਥ ਸਤਿਕਾਰ, ਸੇਵਾ ਤੇ ਆਦਰ ਨਾਲ ਕਿਸੇ ਨੂੰ ਯਾਦ ਕਰਨਾ ਹੁੰਦਾ ਹੈ। ਗੁਰਬਾਣੀ ਨੇ ਗੁਣਾਂ ਦੀ ਵਿਚਾਰ, ਨਾਮ (ਸੋਝੀ) ਪ੍ਰਾਪਤ ਕਰਨ ਨੂੰ ਸੱਚੀ ਪੂਜਾ ਦੱਸਿਆ ਹੈ। ਗੁਰਮਤਿ ਨੇ ਪੂਜਾ ਭਾਵ ਸਤਿਕਾਰ ਦੇ ਭਾਵ ਨਾਲ ਸੇਵਾ ਕਰਨਾ ਰੱਦ ਕਿਤੇ ਨਹੀਂ ਕੀਤਾ, ਬਸ ਇਹ ਕਹਿਆ ਹੈ ਕੇ ਸਿੱਖ ਲਈ ਸੱਚੀ ਪੂਜਾ ਗਿਆਨ/ਸੋਝੀ ਲੈਣਾ ਹੈ। ਸੰਸਾਰ ਸੰਸੇ (ਸ਼ੰਕੇ) ਵਿੱਚ ਕਿਸੇ ਵੀ ਕਰਮ ਨੂੰ ਪੂਜਾ ਕਹੀ ਜਾਵੇ ਕੀ ਫਰਕ ਪੈਂਦਾ ਹੈ। ਸਿੱਖ ਨੂੰ ਤਾਂ ਗੁਰਮਤਿ ਵਿੱਚ ਦੱਸੀ ਪੂਜਾ ਕਰਨੀ ਹੈ। ਆਓ ਵੇਖਦੇ ਹਾਂ ਗੁਰਬਾਣੀ ਵਿੱਚ ਕਿਹੜੀ ਪੂਜਾ ਕਰਨ ਦਾ ਸਿੱਖ ਨੂੰ ਆਦੇਸ਼ ਹੈ
ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ॥ ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ॥ ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ॥ – ਭਾਵ ਨਾਮ (ਗੁਣਾਂ ਦੀ ਸੋਝੀ) ਨੂੰ ਪੂਜਣਾ ਹੈ, ਨਾਮ ਨੂੰ ਮੰਨਣਾ ਹੈ।
ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ॥ ਜਿਨਿ ਤੂੰ ਸਾਜਿ ਸਵਾਰਿਆ ਹਰਿ ਸਿਮਰਿ ਹੋਇ ਉਧਾਰੁ॥੧॥
ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ॥ਸਤਿਗੁਰੁ ਦਾਤਾ ਜੀਅ ਕਾ ਸਭਸੈ ਦੇਇ ਅਧਾਰੁ॥ ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ॥ ਬਿਨੁ ਸਾਧੂ ਸੰਗਤਿ ਰਤਿਆ ਮਾਇਆ ਮੋਹੁ ਸਭੁ ਛਾਰੁ॥
ਓਸੁ ਅੰਤਰਿ ਨਾਮੁ ਨਿਧਾਨੁ ਹੈ ਨਾਮੋ ਪਰਵਰਿਆ॥ ਨਾਉ ਪੂਜੀਐ ਨਾਉ ਮੰਨੀਐ ਨਾਇ ਕਿਲਵਿਖ ਸਭ ਹਿਰਿਆ॥ ਜਿਨੀ ਨਾਮੁ ਧਿਆਇਆ ਇਕ ਮਨਿ ਇਕ ਚਿਤਿ ਸੇ ਅਸਥਿਰੁ ਜਗਿ ਰਹਿਆ॥
ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ॥ ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ॥ ਆਤਮਾ ਅਡੋਲੁ ਨ ਡੋਲਈ ਗੁਰ ਕੈ ਭਾਇ ਸੁਭਾਇ॥ ਗੁਰ ਵਿਣੁ ਸਹਜੁ ਨ ਆਵਈ ਲੋਭੁ ਮੈਲੁ ਨ ਵਿਚਹੁ ਜਾਇ॥
ਹਰਿ ਅਮਿਉ ਰਸਾਇਣੁ ਪੀਵੀਐ॥ ਮੁਹਿ ਡਿਠੈ ਜਨ ਕੈ ਜੀਵੀਐ॥ ਕਾਰਜ ਸਭਿ ਸਵਾਰਿ ਲੈ ਨਿਤ ਪੂਜਹੁ ਗੁਰ ਕੇ ਪਾਵ ਜੀਉ॥
ਸਾਧਸੰਗਿ ਜਪਿਓ ਭਗਵੰਤੁ॥ ਕੇਵਲ ਨਾਮੁ ਦੀਓ ਗੁਰਿ ਮੰਤੁ॥ ਤਜਿ ਅਭਿਮਾਨ ਭਏ ਨਿਰਵੈਰ॥ ਆਠ ਪਹਰ ਪੂਜਹੁ ਗੁਰ ਪੈਰ॥
ਕਾਟਿ ਜੇਵਰੀ ਕੀਓ ਦਾਸਰੋ ਸੰਤਨ ਟਹਲਾਇਓ॥ ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜੁ ਗੁਰਹਿ ਦਿਖਾਇਓ॥ – ਜਿਹੜਾ ਏਕੇ ਦੇ ਗਿਆਨ ਦਾ ਪੁਜਾਰੀ ਸੀ, ਏਕੇ ਦੀ ਪੂਜਾ ਕਰਦਾ ਸੀ ਕੇਵਲ ਉਸਨੂੰ ਹੀ ਪ੍ਰਾਪਤੀ ਹੋਈ।
ਅਤਖਦੇ ਪ੍ਰਭ ਦਾ ਸਿਮਰਨ ਹੀ ਪੂਜਾ ਹੈ “ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ॥ ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ॥ ਪ੍ਰਭ ਕੈ ਸਿਮਰਨਿ ਜਪ ਤਪ ਪੂਜਾ॥”
ਹਰਿ ਕਾ ਨਾਮੁ ਜਨ ਕਉ ਭੋਗ ਜੋਗ॥ ਹਰਿ ਨਾਮੁ ਜਪਤ ਕਛੁ ਨਾਹਿ ਬਿਓਗੁ॥ ਜਨੁ ਰਾਤਾ ਹਰਿ ਨਾਮ ਕੀ ਸੇਵਾ॥ ਨਾਨਕ ਪੂਜੈ ਹਰਿ ਹਰਿ ਦੇਵਾ॥
ਉਤਮ ਭਗਤੀ ਦੀ ਮਤਿ ਭਾ੍ਵ ਭਗਉਤੀ ਬਾਰੇ ਆਖਦੇ ਹਨ “ਭਗਉਤੀ ਭਗਵੰਤ ਭਗਤਿ ਕਾ ਰੰਗੁ॥ ਸਗਲ ਤਿਆਗੈ ਦੁਸਟ ਕਾ ਸੰਗੁ॥ ਮਨ ਤੇ ਬਿਨਸੈ ਸਗਲਾ ਭਰਮੁ॥ ਕਰਿ ਪੂਜੈ ਸਗਲ ਪਾਰਬ੍ਰਹਮੁ॥ ਸਾਧਸੰਗਿ ਪਾਪਾ ਮਲੁ ਖੋਵੈ॥ ਤਿਸੁ ਭਗਉਤੀ ਕੀ ਮਤਿ ਊਤਮ ਹੋਵੈ॥”
ਠਾਕੁਰ ਦਾ ਸੇਵਕ ਤਾਂ ਸਦਾ ਹੀ ਪੁਜਾਰੀ ਹੈ, ਨਾਮ ਦਾ ਪੁਜਾਰੀ, ਗਿਆਨ ਦਾ ਸੋਝੀ ਦਾ ਗੁਣਾਂ ਦਾ ਪੁਜਾਰੀ “ਠਾਕੁਰ ਕਾ ਸੇਵਕੁ ਆਗਿਆਕਾਰੀ॥ ਠਾਕੁਰ ਕਾ ਸੇਵਕੁ ਸਦਾ ਪੂਜਾਰੀ॥”
ਸਿੱਖ ਨੇ ਸੱਚ ਦੀ ਪੂਜਾ ਕਰਨੀ ਹੈ “ਤੂ ਸਚਾ ਸਾਹਿਬੁ ਆਪਿ ਹੈ ਸਚੁ ਸਾਹ ਹਮਾਰੇ॥ ਸਚੁ ਪੂਜੀ ਨਾਮੁ ਦ੍ਰਿੜਾਇ ਪ੍ਰਭ ਵਣਜਾਰੇ ਥਾਰੇ॥” – ਸੱਚ ਦੀ ਪੂਜਾ ਹੈ ਗੁਣਾਂ ਦੀ ਵਿਚਾਰ। ਇਸ ਲਈ ਕੋਈ ਟੱਲ ਵਜਾਉਣ ਦੀ ਲੋੜ ਨਹੀਂ ਪੈਂਦੀ, ਕੋਈ ਫੁੱਲ ਫਲ ਭੇਂਟ ਨਹੀਂ ਕਰਮੇ ਪੈਂਦੇ। ਮਨ, ਹਉਮੈ, ਵਿਕਾਰ ਭੇਂਟ ਕਰਨੇ ਪੈਂਦੇ ਹਨ।
ਨਾਮ ਦੀ ਪੂਜਾ ਉਹ ਆਪ ਹੀ ਕਰਾਉਂਦਾ ਹੈ “ਹਰਿ ਨਾਮੁ ਦ੍ਰਿੜਾਵਹਿ ਹਰਿ ਨਾਮੁ ਸੁਣਾਵਹਿ ਹਰਿ ਨਾਮੇ ਜਗੁ ਨਿਸਤਾਰਿਆ॥ ਗੁਰ ਵੇਖਣ ਕਉ ਸਭੁ ਕੋਈ ਲੋਚੈ ਨਵ ਖੰਡ ਜਗਤਿ ਨਮਸਕਾਰਿਆ॥ ਤੁਧੁ ਆਪੇ ਆਪੁ ਰਖਿਆ ਸਤਿਗੁਰ ਵਿਚਿ ਗੁਰੁ ਆਪੇ ਤੁਧੁ ਸਵਾਰਿਆ॥ ਤੂ ਆਪੇ ਪੂਜਹਿ ਪੂਜ ਕਰਾਵਹਿ ਸਤਿਗੁਰ ਕਉ ਸਿਰਜਣਹਾਰਿਆ॥”
ਜਿਨੑ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ॥
ਭਗਤ ਕਬੀਰ ਜੀ ਆਖਦੇ ਹਨ “ਪੂਜਹੁ ਰਾਮੁ ਏਕੁ ਹੀ ਦੇਵਾ॥ ਸਾਚਾ ਨਾਵਣੁ ਗੁਰ ਕੀ ਸੇਵਾ॥”
ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ॥
ਜੋ ਸੱਚੇ ਦੇ ਗੁਣਾਂ ਦੀ, ਨਾਮ ਦੀ ਪੂਜਾ ਕਰਦਾ ਹੈ ਉਸ ਬਾਰੇ ਆਖਦੇ ਹਨ “ਸਤਿਗੁਰੁ ਭੇਟੇ ਤਾ ਪਾਰਸੁ ਹੋਵੈ ਪਾਰਸੁ ਹੋਇ ਤ ਪੂਜ ਕਰਾਏ॥ ਜੋ ਉਸੁ ਪੂਜੇ ਸੋ ਫਲੁ ਪਾਏ ਦੀਖਿਆ ਦੇਵੈ ਸਾਚੁ ਬੁਝਾਏ”
ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ॥ ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ॥ ਪੂਜਹੁ ਗੁਰ ਕੇ ਪੈਰ ਦੁਰਮਤਿ ਜਾਇ ਜਰਿ॥ ਸਾਧ ਜਨਾ ਕੈ ਸੰਗਿ ਭਵਜਲੁ ਬਿਖਮੁ ਤਰਿ॥
ਪਿੱਛਦੇ ਕਿਹੜੀ ਪੂਜਾ ਕਰਾਂ, ਫੇਰ ਜਵਾਬ ਦਿੰਦੇ ਹਨ “ਧੂਪ ਦੀਪ ਨਈਬੇਦਹਿ ਬਾਸਾ॥ ਕੈਸੇ ਪੂਜ ਕਰਹਿ ਤੇਰੀ ਦਾਸਾ॥੩॥ ਤਨੁ ਮਨੁ ਅਰਪਉ ਪੂਜ ਚਰਾਵਉ॥ ਗੁਰ ਪਰਸਾਦਿ ਨਿਰੰਜਨੁ ਪਾਵਉ॥” – ਤਨ ਮਨ ਦੋਵੇਂ ਅਰਪਣ ਕਰਦੇ ਸੌਪ ਦੇ ਗੁਰ (ਗੁਣਾਂ) ਨੂੰ, ਇਹੀ ਪੂਜਾ ਹੈ।
ਤੇ ਨੇਤ੍ਰ ਭਲੇ ਪਰਵਾਣੁ ਹਹਿ ਮੇਰੀ ਜਿੰਦੁੜੀਏ ਜੋ ਸਾਧੂ ਸਤਿਗੁਰੁ ਦੇਖਹਿ ਰਾਮ॥ ਤੇ ਹਸਤ ਪੁਨੀਤ ਪਵਿਤ੍ਰ ਹਹਿ ਮੇਰੀ ਜਿੰਦੁੜੀਏ ਜੋ ਹਰਿ ਜਸੁ ਹਰਿ ਹਰਿ ਲੇਖਹਿ ਰਾਮ॥ ਤਿਸੁ ਜਨ ਕੇ ਪਗ ਨਿਤ ਪੂਜੀਅਹਿ ਮੇਰੀ ਜਿੰਦੁੜੀਏ ਜੋ ਮਾਰਗਿ ਧਰਮ ਚਲੇਸਹਿ ਰਾਮ॥ ਨਾਨਕੁ ਤਿਨ ਵਿਟਹੁ ਵਾਰਿਆ ਮੇਰੀ ਜਿੰਦੁੜੀਏ ਹਰਿ ਸੁਣਿ ਹਰਿ ਨਾਮੁ ਮਨੇਸਹਿ ਰਾਮ॥
ਜਨੁ ਕਹੈ ਨਾਨਕੁ ਮਿਲਿ ਸਾਧਸੰਗਤਿ ਹਰਿ ਹਰਿ ਨਾਮੁ ਪੂਜੇਹਾ ॥
ਸੋ ਸਤਿਗੁਰੁ ਪੂਜਹੁ ਦਿਨਸੁ ਰਾਤਿ ਜਿਨਿ ਜਗੰਨਾਥੁ ਜਗਦੀਸੁ ਜਪਾਇਆ ॥
ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ ਗੁਰੁ ਪੂਜਣ ਆਵਹਿ ॥
ਹਰਿ ਨਾਮੁ ਹਮ ਸ੍ਰੇਵਹ ਹਰਿ ਨਾਮੁ ਹਮ ਪੂਜਹ ਹਰਿ ਨਾਮੇ ਹੀ ਮਨੁ ਰਾਤਾ ॥ – ਆਖਦੇ ਹਰਿ ਨਾਮ ਦੀ ਪੂਜਾ ਅਸੀਂ ਕਰਦੇ ਹਾਂ, ਹਰਿ ਨਾਮ (ਸੋਝੀ) ਦੇ ਵਿਛ ਹੀ ਮਨ ਰਚਿਆ ਰਹਿੰਦਾ ਹੈ। ਗੁਰ ਕੀ ਸੇਵਾ ਸ਼ਬਦ ਵੀਚਾਰ ਦੱਸੀ ਹੈ। ਜਿਸ ਨੂੰ ਇਹ ਸਮਝ ਲੱਗ ਜਾਂਦੀ ਹੈ ਉਸ ਨੂੰ ਹੋਰ ਕਿਸੇ ਪੂਜਾ ਦੇ ਕਰਮਾਂ ਦੀ ਲੋੜ ਨਹੀਂ ਰਹਿੰਦੀ।
ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ ॥੩॥
ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥
ਹਰਿ ਨਾਲ ਪ੍ਰੀਤ ਹੀ ਜਪ ਹੈ, ਤਪ ਹੈ ਪੂਜਾ ਹੈ – “ਸੋ ਜਪੁ ਸੋ ਤਪੁ ਸਾ ਬ੍ਰਤ ਪੂਜਾ ਜਿਤੁ ਹਰਿ ਸਿਉ ਪ੍ਰੀਤਿ ਲਗਾਇ॥ਬਿਨੁ ਹਰਿ ਪ੍ਰੀਤਿ ਹੋਰ ਪ੍ਰੀਤਿ ਸਭ ਝੂਠੀ ਇਕ ਖਿਨ ਮਹਿ ਬਿਸਰਿ ਸਭ ਜਾਇ॥” – ਹਰਿ ਕੌਣ, ਜਪ ਅਤੇ ਤਪ ਬਾਰੇ ਅਸੀਂ ਪਹਿਲਾਂ ਹੌ ਵਿਚਾਰ ਚੁੱਕੇ ਹਾਂ।
ਦਹ ਦਿਸਿ ਪੂਜ ਹੋਵੈ ਹਰਿ ਜਨ ਕੀ ਜੋ ਹਰਿ ਹਰਿ ਨਾਮੁ ਧਿਆਏ ॥ – ਦਸ ਦਿਸ਼ਾਵਾਂ ਦੀ ਪੂਜਾ ਹਰਿ ਜਨ ਲਈ ਹੋ ਜਾਦੀ ਹੈ ਜਦੋਂ ਹਰਿ ਦੇ ਜਮ ਹਰਿ ਦੇ ਗੁਣਾਂ ਨੂੰ ਧਿਆਨ ਵਿੱਚ ਰੱਖਦੇ ਹਨ।
ਗੁਰੁ ਸਤਿਗੁਰੁ ਪਾਰਬ੍ਰਹਮੁ ਕਰਿ ਪੂਜਹੁ ਨਿਤ ਸੇਵਹੁ ਦਿਨਸੁ ਸਭ ਰੈਨੀ ॥
ਉਹ ਆਪ ਹੀ ਪੁਜਾਰੀ ਹੈ ਤੇ ਆਪ ਹੀ ਪੂਜਾ ਵੀ ਹੈ – “ ਅਨਿਕ ਰੰਗ ਨਿਰਗੁਨ ਇਕ ਰੰਗਾ॥ ਆਪੇ ਜਲੁ ਆਪ ਹੀ ਤਰੰਗਾ॥੨॥ ਆਪ ਹੀ ਮੰਦਰੁ ਆਪਹਿ ਸੇਵਾ॥ ਆਪ ਹੀ ਪੂਜਾਰੀ ਆਪ ਹੀ ਦੇਵਾ॥੩॥”, “ਏਕਸ ਬਿਨੁ ਨਾਹੀ ਕੋ ਦੂਜਾ॥ ਤੁਮੑ ਹੀ ਜਾਨਹੁ ਅਪਨੀ ਪੂਜਾ॥੨॥”
ਮੰਨੇ ਨਾਮੁ ਸਚੀ ਪਤਿ ਪੂਜਾ॥ ਕਿਸੁ ਵੇਖਾ ਨਾਹੀ ਕੋ ਦੂਜਾ॥ ਦੇਖਿ ਕਹਉ ਭਾਵੈ ਮਨਿ ਸੋਇ॥ ਨਾਨਕੁ ਕਹੈ ਅਵਰੁ ਨਹੀ ਕੋਇ॥
ਮੈ ਅਵਰੁ ਗਿਆਨੁ ਨ ਧਿਆਨੁ ਪੂਜਾ ਹਰਿ ਨਾਮੁ ਅੰਤਰਿ ਵਸਿ ਰਹੇ॥ ਭੇਖੁ ਭਵਨੀ ਹਠੁ ਨ ਜਾਨਾ ਨਾਨਕਾ ਸਚੁ ਗਹਿ ਰਹੇ॥
ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ॥ ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ॥ ਗੁਰੁ ਮੇਰਾ ਦੇਉ ਅਲਖ ਅਭੇਉ॥ ਸਰਬ ਪੂਜ ਚਰਨ ਗੁਰ ਸੇਉ॥
ਗੁਰ (ਗੁਣ) ਹੀ ਮੇਰੇ ਲਈ ਦੇਵਤਾ ਹੈ ਦੇਓ ਹੈ ਤੇ ਗੁਰ (ਗੁਣ) ਹੀ ਪੂਜਾ – “ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ॥ ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ॥ ਗੁਰੁ ਮੇਰਾ ਦੇਉ ਅਲਖ ਅਭੇਉ॥ ਸਰਬ ਪੂਜ ਚਰਨ ਗੁਰ ਸੇਉ॥”
ਨਾ ਕਿਛੁ ਭਰਮੁ ਨ ਦੁਬਿਧਾ ਦੂਜਾ॥ ਏਕੋ ਏਕੁ ਨਿਰੰਜਨ ਪੂਜਾ॥ ਜਤ ਕਤ ਦੇਖਉ ਆਪਿ ਦਇਆਲ॥ ਕਹੁ ਨਾਨਕ ਪ੍ਰਭ ਮਿਲੇ ਰਸਾਲ॥
ਹੁਣ ਇਹ ਦੱਸੋ ਕੇ ਮੈਂ ਕਿਵੇਂ ਆਖ ਦੇਵਾਂ ਕੇ ਗੁਰਬਾਣੀ ਵਿੱਚ ਪੂਜਾ ਵਰਜਿਤ ਹੈ। ਗੁਰਬਾਣੀ ਆਖਦੀ ਹੈ ਕੇ ਜੋ ਜਿਸਦੀ ਜਿਤਨੀ ਸੋਝੀ ਹੈ ਉਹ ਕਰ ਰਹਿਆ ਹੈ। ਗੁਰਬਾਣੀ ਤਾਂ ਆਖ ਰਹੀ ਹੈ ਕੇ “ਕੋਈ ਨਾਵੈ ਤੀਰਥਿ ਕੋਈ ਹਜ ਜਾਇ॥ ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ॥੨॥ ਕੋਈ ਪੜੈ ਬੇਦ ਕੋਈ ਕਤੇਬ॥ ਕੋਈ ਓਢੈ ਨੀਲ ਕੋਈ ਸੁਪੇਦ॥੩॥ ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ॥ ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ॥੪॥ ਕਹੁ ਨਾਨਕ ਜਿਨਿ ਹੁਕਮੁ ਪਛਾਤਾ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ॥” – ਫੇਰ ਜੇ ਸਬ ਕੁਝ ਹੁਕਮ ਵਿੱਚ ਹੋ ਰਹਿਆ ਹੈ, ਸਾਨੂੰ ਤਾਂ ਹੁਕਮ ਬੂਝਣਾ ਸੀ। ਅਸੀਂ ਕਿੱਥੇ ਗੁਰਮਤਿ ਵਿੱਚ ਦੱਸੀ ਪੂਜਾ ਨੂੰ ਛੱਡ ਕੇ ਦੂਜਿਆਂ ਦੇ ਮਗਰ ਹੀ ਲੱਠ ਲੈ ਕੇ ਭੱਜਣ ਲੱਗ ਪਰੇ ਕੇ ਇਹ ਤੁਹਾਡੀ ਪੂਜਾ ਤਾਂ ਗੁਰਮਤਿ ਰੱਦ ਕਰ ਰਹੀ ਹੈ। ਭਾਈ ਦੂਜੇ ਨੂੰ ਛੱਡੋ, ਤੁਸੀਂ ਤਾਂ ਉਹ ਪੂਜਾ ਕਰੋ ਜੋ ਤੁਹਾਨੂੰ ਗੁਰਬਾਣੀ ਕਰਨ ਨੂੰ ਆਖ ਰਹੀ ਹੈ।
ਹਰਿ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਨ ਜਾਈ॥੧॥ਸੰਤਹੁ ਗੁਰਮੁਖਿ ਪੂਰਾ ਪਾਈ॥ ਨਾਮੋ ਪੂਜ ਕਰਾਈ॥੧॥
ਹਰਿ ਸਾਚੇ ਭਾਵੈ ਸਾ ਪੂਜਾ ਹੋਵੈ ਭਾਣਾ ਮਨਿ ਵਸਾਈ ॥
ਸਬਦਿ ਮਰੈ ਮਨੁ ਨਿਰਮਲੁ ਸੰਤਹੁ ਏਹ ਪੂਜਾ ਥਾਇ ਪਾਈ॥੫॥ – ਸ਼ਬਦ ਦੁਆਰਾ, ਨਾਮ, ਸੋਝੀ, ਗੁਣਾਂ ਸੇ ਗਿਆਨ, ਹੁਕਮ ਬੂਝ ਕੇ ਮਨ ਦਾ ਮਰਨਾ ਹੀ ਅਸਲੀ ਪੂਜਾ ਹੈ ਸਿੱਖ ਲਈ।
ਬਿਨੁ ਨਾਵੈ ਹੋਰ ਪੂਜ ਨ ਹੋਵੀ ਭਰਮਿ ਭੁਲੀ ਲੋਕਾਈ ॥
ਗੁਰਮੁਖਿ ਹੋਵੈ ਸੁ ਪੂਜਾ ਜਾਣੈ ਭਾਣਾ ਮਨਿ ਵਸਾਈ॥
ਪੇਖਨ ਕਉ ਨੇਤ੍ਰ ਸੁਨਨ ਕਉ ਕਰਨਾ॥ ਹਸਤ ਕਮਾਵਨ ਬਾਸਨ ਰਸਨਾ॥ ਚਰਨ ਚਲਨ ਕਉ ਸਿਰੁ ਕੀਨੋ ਮੇਰਾ॥ ਮਨ ਤਿਸੁ ਠਾਕੁਰ ਕੇ ਪੂਜਹੁ ਪੈਰਾ॥
ਬ੍ਰਹਮਣੁ ਬ੍ਰਹਮ ਗਿਆਨ ਇਸਨਾਨੀ ਹਰਿ ਗੁਣ ਪੂਜੇ ਪਾਤੀ॥ ਏਕੋ ਨਾਮੁ ਏਕੁ ਨਾਰਾਇਣੁ ਤ੍ਰਿਭਵਣ ਏਕਾ ਜੋਤੀ॥
ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ॥ ਸਤਿਗੁਰੁ ਸੇਵੀ ਅਵਰੁ ਨ ਦੂਜਾ॥ ਸਤਿਗੁਰ ਤੇ ਨਾਮੁ ਰਤਨ ਧਨੁ ਪਾਇਆ ਸਤਿਗੁਰ ਕੀ ਸੇਵਾ ਭਾਈ ਹੇ॥
ਕੀਮਤਿ ਕੋਇ ਨ ਜਾਣੈ ਦੂਜਾ॥ ਆਪੇ ਆਪਿ ਨਿਰੰਜਨ ਪੂਜਾ॥ ਆਪਿ ਸੁ ਗਿਆਨੀ ਆਪਿ ਧਿਆਨੀ ਆਪਿ ਸਤਵੰਤਾ ਅਤਿ ਗਾੜਾ॥
ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ ॥
ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ ਇਨ ਬਿਧਿ ਮੇਰਾ ਹਰਿ ਪ੍ਰਭੁ ਲਹੁ ਰੇ ॥
ਪੂਜਾ ਜਾਪ ਤਾਪ ਇਸਨਾਨ॥ ਸਿਮਰਤ ਨਾਮ ਭਏ ਨਿਹਕਾਮ॥
ਜਾ ਕੀ ਦ੍ਰਿਸਟਿ ਦੁਖ ਡੇਰਾ ਢਹੈ॥ ਅੰਮ੍ਰਿਤ ਨਾਮੁ ਸੀਤਲੁ ਮਨਿ ਗਹੈ॥ ਅਨਿਕ ਭਗਤ ਜਾ ਕੇ ਚਰਨ ਪੂਜਾਰੀ॥ ਸਗਲ ਮਨੋਰਥ ਪੂਰਨਹਾਰੀ॥
ਪਾਰਬ੍ਰਹਮ ਕੇ ਭਗਤ ਨਿਰਵੈਰ॥ ਸੋ ਨਿਸਤਰੈ ਜੋ ਪੂਜੈ ਪੈਰ॥ਆਦਿ ਪੁਰਖਿ ਨਿੰਦਕੁ ਭੋਲਾਇਆ॥ ਨਾਨਕ ਕਿਰਤੁ ਨ ਜਾਇ ਮਿਟਾਇਆ॥
ਨਾਮੁ ਹਮਾਰੈ ਬੇਦ ਅਰੁ ਨਾਦ॥ ਨਾਮੁ ਹਮਾਰੈ ਪੂਰੇ ਕਾਜ॥ ਨਾਮੁ ਹਮਾਰੈ ਪੂਜਾ ਦੇਵ॥ ਨਾਮੁ ਹਮਾਰੈ ਗੁਰ ਕੀ ਸੇਵ॥
ਅੰਤਰਿ ਪੂਜਾ ਮਨ ਤੇ ਹੋਇ॥ ਏਕੋ ਵੇਖੈ ਅਉਰੁ ਨ ਕੋਇ॥ ਦੂਜੈ ਲੋਕੀ ਬਹੁਤੁ ਦੁਖੁ ਪਾਇਆ॥ ਸਤਿਗੁਰਿ ਮੈਨੋ ਏਕੁ ਦਿਖਾਇਆ॥
ਹਰਿ ਕੇ ਸੰਤ ਸਦਾ ਥਿਰੁ ਪੂਜਹੁ ਜੋ ਹਰਿ ਨਾਮੁ ਜਪਾਤ॥ ਜਿਨ ਕਉ ਕ੍ਰਿਪਾ ਕਰਤ ਹੈ ਗੋਬਿਦੁ ਤੇ ਸਤਸੰਗਿ ਮਿਲਾਤ॥
ਜੋ ਗੁਰ ਕਉ ਜਨੁ ਪੂਜੇ ਸੇਵੇ ਸੋ ਜਨੁ ਮੇਰੇ ਹਰਿ ਪ੍ਰਭ ਭਾਵੈ ॥
ਜੋ ਗੁਰ ਕਉ ਜਨੁ ਪੂਜੇ ਸੇਵੇ ਸੋ ਜਨੁ ਮੇਰੇ ਹਰਿ ਪ੍ਰਭ ਭਾਵੈ॥ ਹਰਿ ਕੀ ਸੇਵਾ ਸਤਿਗੁਰੁ ਪੂਜਹੁ ਕਰਿ ਕਿਰਪਾ ਆਪਿ ਤਰਾਵੈ॥
ਪ੍ਰਭ ਪੂਜਹੋ ਨਾਮੁ ਅਰਾਧਿ॥ ਗੁਰ ਸਤਿਗੁਰ ਚਰਨੀ ਲਾਗਿ॥ ਹਰਿ ਪਾਵਹੁ ਮਨੁ ਅਗਾਧਿ॥ ਜਗੁ ਜੀਤੋ ਹੋ ਹੋ ਗੁਰ ਕਿਰਪਾਧਿ॥
ਬ੍ਰਹਮ ਕਮਲ ਪੁਤੁ ਮੀਨ ਬਿਆਸਾ ਤਪੁ ਤਾਪਨ ਪੂਜ ਕਰਾਵੈਗੋ॥ ਜੋ ਜੋ ਭਗਤੁ ਹੋਇ ਸੋ ਪੂਜਹੁ ਭਰਮਨ ਭਰਮੁ ਚੁਕਾਵੈਗੋ॥
ਹਰਿ ਹਰਿ ਰੂਪੁ ਹਰਿ ਰੂਪੋ ਹੋਵੈ ਹਰਿ ਜਨ ਕਉ ਪੂਜ ਕਰਾਵੈਗੋ ॥
ਆਤਮ ਦੇਉ ਦੇਉ ਹੈ ਆਤਮੁ ਰਸਿ ਲਾਗੈ ਪੂਜ ਕਰੀਜੈ ॥
ਨਾਇ ਤੇਰੈ ਤਰਣਾ ਨਾਇ ਪਤਿ ਪੂਜ ॥
ਗੁਣ ਗਾਵੈ ਨਿਤ ਨਿਤ ਨਿਤ ਨਵੇ॥ ਲਖ ਚਉਰਾਸੀਹ ਜੋਨਿ ਨ ਭਵੇ॥ ਈਹਾਂ ਊਹਾਂ ਚਰਣ ਪੂਜਾਰੇ॥ ਮੁਖੁ ਊਜਲੁ ਸਾਚੇ ਦਰਬਾਰੇ॥
ਜਹ ਜਹ ਦੇਖਾ ਤਹ ਤਹ ਸੋਈ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ॥ ਹਿਰਦੈ ਸਚੁ ਏਹ ਕਰਣੀ ਸਾਰੁ॥ ਹੋਰੁ ਸਭੁ ਪਾਖੰਡੁ ਪੂਜ ਖੁਆਰੁ॥੬॥ਦੁਬਿਧਾ ਚੂਕੈ ਤਾਂ ਸਬਦੁ ਪਛਾਣੁ॥ ਘਰਿ ਬਾਹਰਿ ਏਕੋ ਕਰਿ ਜਾਣੁ॥ ਏਹਾ ਮਤਿ ਸਬਦੁ ਹੈ ਸਾਰੁ॥ ਵਿਚਿ ਦੁਬਿਧਾ ਮਾਥੈ ਪਵੈ ਛਾਰੁ॥
ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ॥ ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ॥
ਗੁਰਮੁਖਿ ਪਰਤੀਤਿ ਭਈ ਮਨੁ ਮਾਨਿਆ ਅਨਦਿਨੁ ਸੇਵਾ ਕਰਤ ਸਮਾਇ॥ ਅੰਤਰਿ ਸਤਿਗੁਰੁ ਗੁਰੂ ਸਭ ਪੂਜੇ ਸਤਿਗੁਰ ਕਾ ਦਰਸੁ ਦੇਖੈ ਸਭ ਆਇ॥ ਮੰਨੀਐ ਸਤਿਗੁਰ ਪਰਮ ਬੀਚਾਰੀ ਜਿਤੁ ਮਿਲਿਐ ਤਿਸਨਾ ਭੁਖ ਸਭ ਜਾਇ॥ ਹਉ ਸਦਾ ਸਦਾ ਬਲਿਹਾਰੀ ਗੁਰ ਅਪੁਨੇ ਜੋ ਪ੍ਰਭੁ ਸਚਾ ਦੇਇ ਮਿਲਾਇ॥ ਨਾਨਕ ਕਰਮੁ ਪਾਇਆ ਤਿਨ ਸਚਾ ਜੋ ਗੁਰ ਚਰਣੀ ਲਗੇ ਆਇ॥
ਸੋ ਭਾਈ ਜਿਹੜੀ ਪੂਜਾ ਕਰਨ ਨੂੰ ਗੁਰਮਤਿ ਮੈਨੂੰ ਆਖ ਰਹੀ ਹੈ ਮੈਂ ਉਹ ਪੰਕਤੀਆਂ ਲੱਭ ਕੇ ਇਸ ਲੇਖ ਵਿੱਚ ਇਕੱਤਰ ਕੀਤੀਆਂ ਹਨ। ਜਿਹੜੀ ਪੂਜਾ ਕਿਸੇ ਨੂੰ ਰੱਦ ਕੀਤੀ ਜਾਪ ਰਹੀ ਹੈ, ਮੈਂ ਉਹਨਾਂ ਪੰਕਤੀਆਂ ਵੱਲ ਧਿਆਨ ਹੀ ਨਹੀਂ ਦਿੰਦਾ। ਆਦੇਸ਼ ਮੇਰੇ ਲਈ ਹੈ ਕੇ ਮੈਂ ਕੀ ਕਰਨਾ। ਦੂਜੇ ਨੂੰ ਟੋਕਣਾ ਰੋਕਣਾ ਮੇਰਾ ਕੰਮ ਨਹੀਂ ਹੈ। ਜਿਸ ਨੂੰ ਜੋ ਹੁਕਮ ਹੋਇਆ ਉਹ ਕਰ ਰਹਿਆ ਹੈ। ਇੱਕ ਵਾਰ ਮੈਨੂੰ ਸਮਝ ਆ ਜਾਵੇ ਮੈਂ ਉਹੀ ਕਰਨਾ। ਹੁਕਮ, ਨਾਮ (ਸੋਝੀ), ਗੁਣਾਂ ਦਾ ਗਿਆਨ ਤੇ ਵਿਚਾਰ ਮੇਰੇ ਲਈ ਪੂਜਾ ਹੈ। ਗੁਰ ਕੀ ਸੇਵਾ ਸ਼ਬਦ ਵਿਚਾਰ ਹੈ, ਮੈਂ ਤਾਂ ਹੁਣ ਇਸ ਵੱਲ ਹੀ ਧਿਆਨ ਰੱਖਣਾ ਹੈ। ਜਿਹੜੇ ਮੂਰਖ ਦਿੱਖ ਰਹੇ ਹਨ, ਪਾਖੰਡ ਕਰਦੇ ਦਿੱਖ ਰਹੇ ਹਨ ਉਹ ਵੀ ਉਸਦੇ ਹੁਕਮ ਵਿੱਚ ਹੀ ਲੱਗੇ ਹਨ
”ਨਾ ਕੋ ਮੂਰਖੁ ਨਾ ਕੋ ਸਿਆਣਾ॥ ਵਰਤੈ ਸਭ ਕਿਛੁ ਤੇਰਾ ਭਾਣਾ॥”
”ਅਪਨੈ ਰੰਗਿ ਕਰਤਾ ਕੇਲ॥ ਆਪਿ ਬਿਛੋਰੈ ਆਪੇ ਮੇਲ॥ ਇਕਿ ਭਰਮੇ ਇਕਿ ਭਗਤੀ ਲਾਏ॥ ਅਪਣਾ ਕੀਆ ਆਪਿ ਜਣਾਏ॥”
ਜਦੋਂ ਹੁਕਮ ਹੋਇਆ ਉਹਨਾਂ ਨੂੰ ਪਰਮੇਸਰ ਨੇ ਆਪ ਹੀ ਜਗਾ ਕੇ ਸਹੀਬਪੂਜਾ ਵੱਲ ਲਾ ਦੇਣਾ।
